![]() |
ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ (ਜ਼ੀਸ਼ਾਨ) |
ਕਾਦੀਆਂ 19 ਅਪ੍ਰੈਲ (ਜ਼ੀਸ਼ਾਨ ) :- ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਕਾਦੀਆਂ ਦੇ ਹਲਕਾ ਇੰਚਾਰਜ ਅੱਜ 19 ਅਪ੍ਰੈਲ ਨੂੰ ਧਾਰੀਵਾਲ ਅਤੇ ਕਾਦੀਆਂ ਵਿਖੇ ਸੰਗਤ ਦਰਸ਼ਣ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ੍ਰੀ ਅਸ਼ਵਨੀ ਵਰਮਾ ਨੇ ਦੱਸਿਆ ਕਿ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਧਾਰੀਵਾਲ ਨਹਿਰੀ ਵਿਭਾਗ ਦੇ ਰੈਸਟ ਹਾਊਸ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਕਮੇਟੀ ਘਰ ਕਾਦੀਆਂ ਵਿਖੇ ਸੰਗਤਾਂ ਦੇ ਰੂਬਰੂ ਹੋਣਗੇ।
ਕਾਦੀਆਂ ਤੇ ਉਨ੍ਹਾਂ ਅੱਗੇ ਦੱਸਿਆ ਕਿ ਕਾਦੀਆਂ ਬਲਾਕ ਅਤੇ ਧਾਰੀਵਾਲ ਬਲਾਕ ਦੇ ਸਾਰੇ ਪਿੰਡਾਂ ਦੇ ਵਰਕਰ ਸਾਹਿਬਾਨ, ਮੁਹਤਰਬ ਸਾਹਿਬਾਨ ਨੂੰ ਬੇਨਤੀ ਹੈ ਕਿ ਕਿਸੇ ਦਾ ਕੋਈ ਵੀ ਕੰਮ ਹੋਵੇ ਉਹ ਦਿੱਤੇ ਸਮੇਂ ਤੇ ਸਥਾਨ ਅਨੁਸਾਰ ਐਡਵੋਕੇਟ ਜਗਰੂਪ ਸਿੰਘ ਸੇਖੋਂ ਨੂੰ ਮਿਲ ਸਕਦਾ ਹੈ। ਜਿੱਥੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਸਮਾਧਾਨ ਕੀਤਾ ਜਾਵੇਗਾ।